Monday, August 31, 2009

ਇਸ਼ਕ ਅੱਲਾਹ ਦੀ ਜ਼ਾਤ - ਹਰਦੇਵ ਗਰੇਵਾਲ

  ਇਸ਼ਕ ਅੱਲਾਹ ਦੀ ਜ਼ਾਤ  -  ਹਰਦੇਵ ਗਰੇਵਾਲ
 
 ਇਸ਼ਕ ਅੱਲਾਹ ਦੀ ਜ਼ਾਤ।
 ਆਸ਼ਿਕ ਦਾ ਸਿਰ ਝੁਕ ਜਾਏ ਜਿਸਦੇ,
ਕਿਸਦੀ ਇਹ ਔਕਾਤ?
ਪੰਜੇ ਵਕਤ ਕਰਨ ਜੋ ਸਿਜਦੇ,
ਨਾਲ ਅਜ਼ਾਨ ਮਸੀਤੀਂ ਵੱਜਦੇ,
ਬਾਕੀ ਵਕਤ ਕਰਨ ਬਦਖੋਹੀਆਂ,
ਪੀ-ਪੀ ਖ਼ੂਨ ਨਹੀਂ ਢਿੱਡ ਰੱਜਦੇ,
ਆਸ਼ਿਕ ਦਮ-ਦਮ ਦੇ ਵਿੱਚ ਪੜ੍ਹਦੇ,
ਦਿਨ ਹੋਵੇ ਕਿ ਰਾਤ।
ਜ਼ਹਿਰ ਪਿਆਲਾ ਆਸ਼ਿਕ ਪੀਵਣ,
ਕਾਫ਼ਿਰ ਕਹਿ-ਕਹਿ ਲੋਕ ਸਦੀਵਣ,
ਯਾਰ ਲਈ ਗਲ਼ ਮੌਤ ਜੋ ਲਾਉਂਦੇ,
ਮਰਨੋਂ ਬਾਅਦ ਵੀ ਆਸ਼ਿਕ ਜੀਵਣ,
ਲੇਖਾਂ ਦੇ ਵਿੱਚ ਧੁਰੋਂ ਲਿਖਾਵਣ,
ਹੰਝੂਆਂ ਦੀ ਸੌਗ਼ਾਤ।
ਜਜ਼ਬਾ ਜਿਸ ਦਾ ਨਾਮ ਮੁਹੱਬਤ,
ਤੈਨੂੰ ਮੇਰਾ ਸਲਾਮ ਮੁਹੱਬਤ,
ਜਿਸਮਾਂ ਦੀ ਇਹ ਖੇਡ ਨਹੀਂ ਏ,
ਵਾਹਿਗੁਰੂ, ਅੱਲਾਹ, ਰਾਮ ਮੁਹੱਬਤ,
ਇਹ ਕੋਈ ਦੀਨ ਧਰਮ ਨਾ ਵੇਖੇ,
ਜ਼ਾਤ ਨਾ ਵੇਖੇ ਪਾਤ।
.......

No comments:

Post a Comment