ਆਜ਼ਾਦੀ -ਜਸਪ੍ਰੀਤ ਕੌਰ ਚੀਮਾ
ਆਜ਼ਾਦੀ ,
ਉਹ ਤਾਂ ਸੰਸਦ ਭਵਨ ਦੇ ਨੁਮਾਇਸ਼ੀ ਹਾਲ ਵਿੱਚ
ਗੂੜ੍ਹੇ ਪਰਦਿਆਂ ਪਿੱਛੇ
ਕਿਤੇ ਲੁਕ ਕੇ ਰਹਿ ਗਈ ਹੈ.....
ਜੇ ਚਾਹੁੰਦੇ ਹੋ ਤੁਸੀ ਆਜ਼ਾਦੀ ਬਾਰੇ ਜਾਨਣਾ,
ਤਾਂ ਪੁੱਛੋ ,
ਉਸ ਮਾਸੂਮ ਬੱਚੇ ਨੂੰ,
ਜਿਸਨੇ ਖੇਡਣ ਦੀ ਉਮਰੇ, ਜਿਸ ਨੇ ਪੜ੍ਹਣ ਦੀ ਉਮਰੇ,
ਕਿਸੇ ਢਾਬੇ ਵਿੱਚ ਮਾਂਜੇ ਹਨ ਜੂਠੇ ਭਾਂਡੇ।
ਜੇ ਜਾਨਣਾ ਚਾਹੁੰਦੇ ਹੋ ਸੱਚ ਆਜ਼ਾਦੀ ਬਾਰੇ ,
ਤਾਂ ਪੁੱਛੋ ,
ਉਸ ਪਿਆਰੀ ਨੰਨ੍ਹੀ ਜਾਨ ਨੂੰ,
ਜਿਸ ਨੂੰ ਰੋਂਦੀ ਵਿਲਕਦੀ ਨੂੰ ਛੱਡ,
ਉਸ ਦੀ ਮਾਂ ਤੁਰ ਗਈ ਸੀ, ਭੱਠੇ 'ਤੇ ਇੱਟਾਂ ਚੁੱਕਣ!
ਜਾਂ ਫਿਰ ...
ਜਾ ਪੁੱਛੋ ,
ਜਿਸ ਦੇ ਜੰਮਦਿਆਂ ਹੀ ਖੋਹ ਲਿਆ ਬਚਪਨ ਉਸ ਦਾ,
ਜਵਾਨੀ ਵਿੱਚ ਪੈਰ ਧਰਦਿਆਂ ਹੀ ਲੁੱਟ ਖਾਧਾ ਲੁਟੇਰਿਆਂ,
ਤੇ ਅੱਜ 'ਮੌਤ' ਵੀ ਜਿਸ ਤੋਂ ਚਾਰ ਕਦਮ ਦੂਰ ਖਲੋ ਗਈ ਹੈ।
ਜੇ ਅਜੇ ਵੀ,
ਹੋਰ ਜਾਨਣਾ ਚਾਹੁੰਦੇ ਹੋ
ਆਜ਼ਾਦੀ ਦੇ ਅਰਥਾਂ ਬਾਰੇ,
ਤਾਂ ਗੱਲ ਕਰਕੇ ਵੇਖੋ ਉਸ ਬਜ਼ੁਰਗ ਨਾਲ,
ਜਿਸ ਜਵਾਨੀ ਤੋਂ ਬੁਢਾਪੇ ਤੱਕ , ਕੇਵਲ,
ਇੱਕ ਕੱਪੜਾ ਹੀ ਤਨ 'ਤੇ ਹੰਢਾਇਆ ਹੋਵੇ,
ਇੱਕ ਡੰਗ ਦੀ ਰੋਟੀ ਲਈ ਜਿਸ ਨੂੰ ਅੱਡਣੇ ਪਏ,
ਹੱਥ ਆਪਣੇ ਕਮਾਊ ਪੁੱਤ ਅੱਗੇ!
ਜਾਂ ਪੁੱਛੋ,
ਤਾਂ ਗੱਲ ਕਰਕੇ ਵੇਖੋ ਉਸ ਬਜ਼ੁਰਗ ਨਾਲ,
ਜਿਸ ਜਵਾਨੀ ਤੋਂ ਬੁਢਾਪੇ ਤੱਕ , ਕੇਵਲ,
ਇੱਕ ਕੱਪੜਾ ਹੀ ਤਨ 'ਤੇ ਹੰਢਾਇਆ ਹੋਵੇ,
ਇੱਕ ਡੰਗ ਦੀ ਰੋਟੀ ਲਈ ਜਿਸ ਨੂੰ ਅੱਡਣੇ ਪਏ,
ਹੱਥ ਆਪਣੇ ਕਮਾਊ ਪੁੱਤ ਅੱਗੇ!
ਜਾਂ ਪੁੱਛੋ,
ਆਜ਼ਾਦੀ ਬਾਰੇ ਹਰ ਉਸ ਇਨਸਾਨ ਨੂੰ,
ਜਿਸਨੇ ਗ਼ੁਲਾਮੀ ਦੇ ਪਲ ਹੰਢਾਏ ਆਪਣੇ ਤਨ 'ਤੇ,
ਤੇ ਜਿਹੜੇ ਅਜੇ ਵੀ ਜਿਓਂ ਰਹੇ ਨੇ ਵਿੱਚ ਗ਼ੁਲਾਮੀ ਦੇ
ਜਿਸਨੇ ਗ਼ੁਲਾਮੀ ਦੇ ਪਲ ਹੰਢਾਏ ਆਪਣੇ ਤਨ 'ਤੇ,
ਤੇ ਜਿਹੜੇ ਅਜੇ ਵੀ ਜਿਓਂ ਰਹੇ ਨੇ ਵਿੱਚ ਗ਼ੁਲਾਮੀ ਦੇ
ਆਜ਼ਾਦੀ, ਆਜ਼ਾਦੀ, ਆਜ਼ਾਦੀ,
ਹਰ ਪਾਸੇ ਆਵਾਜ਼ ਤਾਂ ਇਹੋ ਗੂੰਜਦੀ ਹੈ,
ਪਰ ਅਜੇ ਵੀ ਵਕਤ ਲੱਗੇਗਾ,
ਸਹੀ ਆਜ਼ਾਦੀ ਦੇ ਸਾਡੀਆਂ ਬਰੂਹਾਂ 'ਤੇ ਢੁੱਕਣ ਵਿੱਚ!
ਹਰ ਪਾਸੇ ਆਵਾਜ਼ ਤਾਂ ਇਹੋ ਗੂੰਜਦੀ ਹੈ,
ਪਰ ਅਜੇ ਵੀ ਵਕਤ ਲੱਗੇਗਾ,
ਸਹੀ ਆਜ਼ਾਦੀ ਦੇ ਸਾਡੀਆਂ ਬਰੂਹਾਂ 'ਤੇ ਢੁੱਕਣ ਵਿੱਚ!
.........................
No comments:
Post a Comment